ਦਿਲਜੀਤ ਦੋਸਾਂਝ ’ਤੇ ਛਾਏ ਖ਼ਤਰੇ ਦੇ ਬੱਦਲ... ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ’ਚ ED ਦੀ ਕਾਰਵਾਈ

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ ਨਜ਼ਰ ਆਇਆ। ਦੱਸ ਦਈਏ ਕਿ ਲਾਈਵ ਸ਼ੋਅ ਲਈ ਜਾਅਲੀ ਟਿਕਟਾਂ ਵੇਚਣ ਦੇ ਇਲਜ਼ਾਮ ਨੇ। ਜਿਸ ਤੋਂ ਬਾਅਦ ਈਡੀ ਨੇ 5 ਸੂਬਿਆਂ ‘ਚ 13 ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।

 
ਦਿਲਜੀਤ ਦੋਸਾਂਝ ’ਤੇ ਛਾਏ ਖ਼ਤਰੇ ਦੇ ਬੱਦਲ... ਜਾਅਲੀ ਟਿਕਟਾਂ ਵੇਚਣ ਦੇ ਮਾਮਲੇ ’ਚ ED ਦੀ ਕਾਰਵਾਈ

ਦਿਲਜੀਤ ਦੋਸਾਂਝ ਦੇ ਸ਼ੋਅ ਤੋਂ ਪਹਿਲਾਂ ED ਦਾ ਵੱਡਾ ਐਕਸ਼ਨ ਨਜ਼ਰ ਆਇਆ। ਦੱਸ ਦਈਏ ਕਿ ਲਾਈਵ ਸ਼ੋਅ ਲਈ ਜਾਅਲੀ ਟਿਕਟਾਂ ਵੇਚਣ ਦੇ ਇਲਜ਼ਾਮ ਨੇ। ਜਿਸ ਤੋਂ ਬਾਅਦ ਈਡੀ ਨੇ 5 ਸੂਬਿਆਂ ‘ਚ 13 ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।ਦੱਸ ਦਈਏ ਕਿ ਈਡੀ ਨੇ ਦਿੱਲੀ, ਮੁੰਬਈ, ਜੈਪੁਰ, ਚੰਡੀਗੜ੍ਹ, ਬੈਂਗਲੁਰੂ ‘ਚ ਛਾਪਾ ਮਾਰਿਆ ਜਿੱਥੇ ਉਨ੍ਹਾਂ ਨੇ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਜ਼ਬਤ ਕੀਤੇ ਹਨ।

ਦੱਸਿਆ ਜਾ ਰਿਹਾ ਕਿ ਇੰਸਟਾਗ੍ਰਾਮ, ਵਟਸਐੱਪ ਤੇ ਟੈਲੀਗ੍ਰਾਮ ਦੇ ਜ਼ਰੀਏ ਜਾਅਲੀ ਟਿਕਟਾਂ ਵੇਚੀਆਂ ਗਈਆਂ। ਜਿਉਂ ਹੀ ਇਹ ਸੂਚਨਾ ਈਡੀ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।ਦੱਸ ਦਈਏ ਕਿ ਅੱਜ ਰਾਤ ਦਿਲਜੀਤ ਦੋਸਾਂਝ ਦਾ ਦਿੱਲੀ ਵਿੱਚ ਲਾਈਵ ਸ਼ੋਅ ਹੈ। ਜਿਸ ਤੋਂ ਪਹਿਲਾਂ ਈਡੀ ਨੇ ਇਹ ਸ਼ਿਕੰਜਾ ਕਸਿਆ।ਈਡੀ ਨੇ ਇਸ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ED ਨੇ 5 ਸੂਬਿਆਂ ‘ਚ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਵੱਖ-ਵੱਖ ਰਾਜਾਂ ਵਿੱਚ ਮਾਮਲੇ ਦਰਜ ਕੀਤੇ ਗਏ ਨੇ।

ਕਾਲਾਬਜ਼ਾਰੀ ਦੇ ਨਾਲ ਜੁੜਿਆ ਹੋਇਆ ਇਹ ਪੂਰਾ ਮਾਮਲਾ ਹੈ। ਦੱਸਣ ਮੁਤਾਬਿਕ 1 ਘੰਟੇ ਦੇ ਵਿੱਚ ਹੀ ਜ਼ਿਆਦਾ ਟਿਕਟਾਂ ਵਿਕੀਆਂ ਤੇ ਉਹ ਵੀ ਜ਼ਿਆਦਾ ਮਹਿੰਗੀਆਂ।ਦਿਲਜੀਤ ਦੋਸਾਂਝ ਨੂੰ ਦੇਖਣ ਲਈ ਉਸਦਾ ਲਾਈਵ ਸ਼ੋਅ ਵਿੱਚ ਲੱਖਾਂ ਹੀ ਫੈਨਜ਼ ਆਉਂਦੇ ਨੇ।ਜਿਨ੍ਹਾਂ ਨੇ ਜਾਅਲੀ ਟਿਕਟਾਂ ਵੇਚੀਆਂ ਜਾਂ ਜਿਨ੍ਹਾਂ ਨੇ ਲੁੱਟ ਕੀਤੀ ਉਨ੍ਹਾਂ ਖਿਲਾਫ ਈਡੀ ਕੀ ਐਕਸ਼ਨ ਕਰ ਦੀ ਹੈ, ਇਹ ਵੀ ਦੇਖਣਾ ਹੋਵੇਗਾ।

Tags

Around the web