ਸਕੂਲ ਵੈਨ ਹੇਠਾਂ ਆਈ 5 ਸਾਲ ਦੀ ਮਾਸੂਮ ਬੱਚੀ, ਮਾਪਿਆਂ ਦੀ ਸੀ ਇਕਲੌਤੀ ਧੀ, ਵੈਨ 'ਚੋਂ ਉਤਰਦਿਆਂ ਵਾਪਰਿਆ ਹਾਦਸਾ
ਲੁਧਿਆਣਾ ਦੇ ਡਿਵੀਜਨ ਨੰਬਰ ਸੱਤ ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ‘ਤੇ ਸਥਿਤ ਬੀਸੀਐਮ ਸਕੂਲ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਮਾਪਿਆਂ ਦੀ ਇਕਲੋਤੀ ਬੇਟੀ ਅਮਾਇਰਾ ਸਕੂਲ ਬੱਸ ਦੇ ਹੇਠਾਂ ਆ ਗਈ

ਲੁਧਿਆਣਾ ਦੇ ਡਿਵੀਜਨ ਨੰਬਰ ਸੱਤ ਦੇ ਅਧੀਨ ਪੈਂਦੇ ਚੰਡੀਗੜ੍ਹ ਰੋਡ ‘ਤੇ ਸਥਿਤ ਬੀਸੀਐਮ ਸਕੂਲ ਦੇ ਵਿੱਚ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਕੂਲ ਬੱਸ ਬੱਚਿਆਂ ਨੂੰ ਲੈ ਕੇ ਆਈ ਤਾਂ ਪਹਿਲੀ ਜਮਾਤ ਵਿੱਚ ਪੜ੍ਨ ਵਾਲੀ ਮਾਪਿਆਂ ਦੀ ਇਕਲੋਤੀ ਬੇਟੀ ਅਮਾਇਰਾ ਸਕੂਲ ਬੱਸ ਦੇ ਹੇਠਾਂ ਆ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸ ਨੂੰ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਦੋਂ ਤੱਕ ਕਾਫੀ ਦੇਰੀ ਹੋ ਚੁੱਕੀ ਸੀ।
ਇਸ ਦੌਰਾਨ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਨੂੰ ਇਸ ਸਭ ਲਈ ਜਿੰਮੇਵਾਰ ਦੱਸਿਆ ਉਹਨਾਂ ਨੇ ਕਿਹਾ ਕਿ ਜਾਣ ਬੁਝ ਕੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਮਾਪੇ ਸਕੂਲ ਦੇ ਬਾਹਰ ਪਹੁੰਚ ਗਏ ਤਾਂ ਸਕੂਲ ਵਾਲਿਆਂ ਨੇ ਦਰਵਾਜੇ ਤੱਕ ਨਹੀਂ ਖੋਲੇ ਜਿਸ ਤੋਂ ਬਾਅਦ ਜਦੋਂ ਮਾਪਿਆਂ ਨੇ ਰੌਲਾ ਪਾਇਆ ਤਾਂ ਉਹਨਾਂ ਨੇ ਸਕੂਲ ਦੇ ਦਰਵਾਜੇ ਖੋਲਿਆ ਤੇ ਸਾਡੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਇਹ ਹਾਦਸਾ ਵਾਪਰਿਆ ਹੈ।
ਉਹਨਾਂ ਕਿਹਾ ਕਿ ਸਕੂਲ ਦੇ ਅੰਦਰ ਹੀ ਜਦੋਂ ਬੱਚੀ ਸਕੂਲ ਬਸ ਤੋਂ ਉਤਰੀ ਤਾਂ ਉਦੋਂ ਇਹ ਹਾਦਸਾ ਵਾਪਰਿਆ ਉਹਨੇ ਕਿਹਾ ਕਿ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਨ ਸੀ ਲਗਭਗ ਉਸਦੀ ਉਮਰ ਛੇ ਤੋਂ ਸੱਤ ਸਾਲ ਸੀ। ਉਹਨਾਂ ਕਿਹਾ ਕਿ ਬਾਕੀ ਇੱਥੇ ਜਿਹੜੇ ਕੈਮਰੇ ਲੱਗੇ ਸਨ ਉਹ ਕਿੱਥੇ ਗਏ ਤੇ ਕਿਉਂ ਨਹੀਂ ਚੱਲ ਰਹੇ ਇਸ ਸਬੰਧੀ ਉਹ ਜਾਂਚ ਕਰ ਰਹੇ ਹਨ ਉਹਨਾਂ ਕਿਹਾ ਕਿ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਜਿਸ ਕਿਸੇ ਦੀ ਵੀ ਗਲਤੀ ਹੋਵੇਗੀ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।